ਮਾਂ ਬੋਲੀ ਤੇ ਜੁਰਮਾਨਾ|Maa Boli Te Jurmana – ਸੁਰਜੀਤ ਪਾਤਰ

This punjabi poem “ਮਾਂ ਬੋਲੀ ਤੇ ਜੁਰਮਾਨਾ|Maa Boli Te Jurmana” is written by Dr. Surjit patar.

ਮਾਂ ਬੋਲੀ ਤੇ ਜੁਰਮਾਨਾ

ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ  ਸਭ ਕਲ ਕਲ ਕਰਦੀਆਂ ਨਦੀਆਂ ਦਾਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ

ਪਰ ਸੁਣਿਆਂ ਹੈ ਇਸ ਧਰਤੀ ਤੇ ਇਕ ਐਸਾ ਦੇਸ਼ ਵੀ ਹੈ ਜਿਸ ਅੰਦਰਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ

 ਤੇ ਹੋਰ ਸਿਤਮ ਕਿ ਮਾਂ ਆਖੇਚਲ ਕੋਈ ਨਹੀਂ ਜੇ ਮੇਰੇ ਬੋਲ ਵਿਸਾਰ ਕੇ ਵੀ ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ ਤਾਂ ਵੀ ਇਹ ਸੌਦਾ ਮਹਿੰਗਾ ਨਹੀਂ

ਤੇ ਬਾਪ ਕਹੇ : ਚਲ ਠੀਕ ਹੀ ਹੈਜੇ ਏਥੇ ਏਸ ਸਕੂਲ ਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ ਜੀਵਨ ਜੁਰਮਾਨਾ ਨਾ ਹੋਵੇ

ਉਹ ਦੇਸ਼ ਨਿਕਰਮਾ ਸਾਡਾ ਹੈ ਉਹ ਧਰਤ ਨਿਮਾਣੀ ਏਹੀ ਹੈ ਤੇ ਉਹ ਪਤਵੰਤੇ ਦਾਨਿਸ਼ਵਰ ਉਹ ਨੇਤਾ, ਰਹਿਬਰ ਤੇ ਸ਼ਾਇਰ ਉਹ ਅਸੀਂ ਹੀ ਹਾਂ ਜਿੰਨ੍ਹਾ ਦੇ ਹੁੰਦਿਆਂ ਇਹ ਹੋਇਆ ਜਾਂ ਜਿੰਨ੍ਹਾ ਕਰਕੇ ਇਹ ਹੋਇਆ ਕਿ ਭੋਲੇ ਮਾਪਿਆਂ ਦੇ ਦਿਲ ਤੇ ਨਿਰਮੋਹੀ ਇਬਾਰਤ ਲਿਖੀ ਗਈ

ਤੇ ਹੌਲੀ ਹੌਲੀ ਇਹ ਹੋਇਆ ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ ਲੱਜਿਤ ਜਿਹੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਓਂ ਬਾਹਰ ਖੜ੍ਹੇ ਰਹੇ ਫਿਰ ਸੇਜਲ ਨੈਣ ਨਿਵਾ ਆਪਣੇ ਨਾ ਜਾਣੇ ਕਿੱਧਰ ਚਲੇ।

 ਮਾਂ ਬੋਲੀ ਤੇ ਜੁਰਮਾਨਾ_Maa Boli Te Jurmana– ਸੁਰਜੀਤ ਪਾਤਰ
  • Save

ਮਾਂ ਬੋਲੀ ਤੇ ਜੁਰਮਾਨਾ_Maa Boli Te Jurmana– ਸੁਰਜੀਤ ਪਾਤਰ
  • Save

Leave a Comment

Copy link
Powered by Social Snap